top of page
  • Writer's pictureJoban Sarkaria

ਕਿਸਾਨ - Kisaan

ਸੈਂਟਰ ਨੇ ਚਾਲਾਂ ਚੱਲਿਆ , ਕਿਸਾਨ ਤਾਂ ਰੋਂਦੇ ਪਏ ਆ ,

ਉਠੋ ਜਰਾ ਹੰਬਲਾ ਮਾਰੋ ਹੱਕ ਥੋੜੇ ਖੋਂਦੇ ਪਏ ਆ ,

ਟੀਵੀ ਤੋਂ ਬਾਹਰ ਜੀ ਨਿਕਲੋ ਮੁੱਦੇ ਨੇ ਅਸਲਾਂ ਤੇ ,

ਦਿਖਦੇ ਆ ਫਸਲਾਂ ਉੱਤੇ , ਹਮਲੇ ਪਰ ਨਸਲਾਂ ਤੇ

ਹੱਦ ਹੀ ਹੋ ਗਈ ਆ ਹੁਣ ਤੇ ਟੱਪ ਗਏ ਨੇ ਲਾਂਗਾ ਜੀ ,

ਅੰਨਦਾਤੇ ਦੇ ਸਿਰ ਉੱਤੇ ਵੱਜਣ ਹੁਣ ਡਾਂਗਾਂ ਜੀ ,

ਸਾਡੇ ਖੇਤਾਂ ਦਾ ਮਾਲਕ

ਬਣਜਾਉ ਅੰਬਾਨੀ ਓਏ ,


ਦੇਖਯੋ ਕਿਤੇ ਰੁੱਲ ਨਾ ਜਾਵੇ ,

ਆਪਣੀ ਕਿਰਸਾਨੀ ਓਏ -- (2)


ਸੱਟਾਂ ਜੇ ਲੱਗੀਆਂ ਹੋਵਣ , ਓਤੇ ਕਦੇ ਲੂਣ ਨਹੀਂ ਮਲਦੇ ,

ਥੋੜੇ ਆਹ ਤਗੜਿਆਂ ਮੂਰੇ ਕਾਤੋਂ ਜੀ ਕਾਨੂੰਨ ਨਹੀਂ ਚਲਦੇ ,

ਆਰਡੀਨੈਂਸa ਦੇ ਕਰਕੇ ਢੇਹ ਜੂ ਕਿਰਸਾਨੀ ਸਾਡੀ ,

ਸੱਤਾ ਦਾ ਨਸ਼ਾ ਐ ਥੋਨੂੰ ਚੜੀ ਐ ਲੋਰ ਵੀ ਡਾਢੀ ,

ਹੱਕਾਂ ਲਈ ਖੜਦੇ ਨਹੀਂ ਜੇ ,

ਕੀ ਕੰਮ ਜਵਾਨੀ ਓਏ ,


ਦੇਖਯੋ ਕਿਤੇ ਰੁੱਲ ਨਾ ਜਾਵੇ ,

ਆਪਣੀ ਕਿਰਸਾਨੀ ਓਏ -- (2)

ਗਿੱਦੜਾਂ ਦੀਆਂ ਚੱਲਣ ਸਕੀਮਾਂ , ਲੁੱਟਣਾ ਪੰਜਾਬ ਨੂੰ ਚਾਉਂਦੇ ,

ਕੁਦਰਤ ਦੀ ਮਾਰ ਜੇ ਪੈਂਦੀ , ਭੱਜੇ ਪੰਜਾਬ ਨੂੰ ਆਉਂਦੇ ,

ਪੰਜਾਬੀ ਰੁਲਦੇ ਫਿਰਦੇ ਵੱਟਾਂ ਯਾ ਬਾਡਰ ਤੇ ,

ਰਲ ਗਈ ਐ ਚੋਰ ਨਾ ਕੁੱਤੀ , ਹੁੰਦਾ ਸਭ ਆਡਰ ਤੇ ,

ਗੀਤਾਂ ਵਿਚ ਰੱਖਦੇ ਨੇ ਜੋ ਅਸਲੇ ਵੀ ਬਾਲੇ ਜੀ ,

ਹੁਣ ਕਿੳੁ ਓਹਨਾ ਦੇ ਮੂੰਹ ਤੇ ਲੱਗ ਗਏ ਆ ਤਾਲੇ ਜੀ ,

ਜੋਬਨ ਹੁਣ ਕਿਰਤ ਸਾਡੀ ਦਾ ਮੁੱਲ,

ਪਾਉਣ ਚਵਾਨੀ ਓਏ ,


ਦੇਖਯੋ ਕਿਤੇ ਰੁੱਲ ਨਾ ਜਾਵੇ ,

ਆਪਣੀ ਕਿਰਸਾਨੀ ਓਏ -- (2)


✍️🎤 ਜੋਬਨ ਸਰਕਾਰੀਆ


Full Video Of This - CLICK HERE







3 views0 comments

Recent Posts

See All
bottom of page