top of page
  • Writer's pictureJoban Sarkaria

ਸੁਣਦੀ ਐਂ ?

Updated: Apr 24, 2020

ਕਹਿਣਾ ਤਾਂ ਬਹੁਤ ਕੁਝ ਆ ,ਪਰ ਸਮਝ ਨੀ ਆਉਂਦੀ ਕਿ ਤੈਨੂੰ ਵੀ ਬੋਲ ਕੇ ਦਸਣਾ ਪਉ ?

ਤੂੰ ਤਾਂ ਮੇਰੀ ਸੀ ਨਾ , ਮੇਰੀ ਅਪਣੀ ਜੋ ਮੇਰੀ ਹਰ ਅਣਕਹੀ ਗੱਲ ਵੀ ਝੱਟ ਸਮਝ ਲੈਂਦੀ ਸੀ । ਪਰ ਦੇਖ ਅੱਜ ਰੱਬ ਸਾਨੂੰ ਕੈਸੇ ਮੋੜ ਤੇ ਲੇ ਆਇਆ ਕਿ ਮੇਰੀਆ ਅੱਖਾਂ ਚੋਂ ਸੁਪਨੇ ਟੁੱਟਦੇ ਗੈਰਾਂ ਨੂੰ ਵੀ ਨਜ਼ਰ ਆ ਰਹੇ ਨੇ ਪਰ ਤੈਨੂੰ ਨਹੀਂ , ਸ਼ਾਇਦ ਤੂੰ ਦੇਖ ਕੇ ਅਣਜਾਣ ਬਣ ਰਹੀ ਐ । ਤੇਰੇ ਅੰਦਰੋਂ ਹੁਣ ਤੇਰੀ ਰੂਹ ਵੀ ਕੁਰਲਾ ਕੇ ਮੇਰੇ ਹਾਲ ਤੇ ਰੋ ਰਹੀ ਐ ਪਰ ਤੇਰੇ ਮੂੰਹ ਤੇ ਹਾਸੇ ਨਜ਼ਰ ਆ ਰਹੇ ਨੇ ।

ਅਸੀੰ ਚੰਨ ਤਾਰਿਆਂ ਦੀਆ ਗੱਲਾਂ ਨਹੀਂ ਕਰਦੇ ਸੀ , ਸਾਦੀ ਜੇਹੀ ਜਿੰਦਗੀ ਚਾਉਂਦੇ ਸੀ ਪਰ ਅੱਜ ਉਹੀ ਸਾਦਗੀ ਤੇਰੇਆਂ ਰੰਗਲੇ ਸੂਟਾਂ ਚੋਂ ਗਾਇਬ ਹੋ ਗਈ ਲਗਦੀ ਆ । ਜ਼ਹਿਰ ਲਗਦੀ ਆ ਜ਼ਿੰਦਗੀ ਇਹ ਸੋਚਕੇ ਕਿ ਬਾਕੀ ਦੀ ਜ਼ਿੰਦਗੀ ਤੇਰੇ ਬਿਨਾ ਕਟਣੀ ਪਉ । ਵਗਦੀ ਹਵਾ ਵੀ ਖਇਕੇ ਇੰਝ ਲੰਗਦੀ ਆ ਜਿਵੇਂ ਤੂੰ ਖਾਇਕੇ ਗਈ ਹੋਵੇਂ, ਕਈ ਵਾਰ ਤਾਂ ਮੇਰੀਆ ਅੱਖਾਂ ਚੋ ਹੰਜੂ ਮੁੱਕ ਜਾਂਦੇ ਨੇ ਇਹ ਸੋਚਕੇ ਕਿ ਤੂੰ ਮੇਰੇ ਤੋਂ ਵੱਖ ਹੋ ਗਈ ਐਂ । ਮਰ ਮੁੱਕਣ ਨੂੰ ਜੀ ਕਰਦਾ । ਪਰ ਦਿਲ ਨੂੰ ਸਮਝਾ ਲਈਦਾ ਕਿ ਇਸ਼ਕ ਦੇ ਡੰਗੇ ਰੂਹ ਤੋਂ ਮਰਦੇ ਆ ਜਿਸਮਾਂ ਤੋਂ ਨਹੀਂ । ਪਰ ਮੈਂ ਰੂਹ ਵੀ ਜਿਉਂਦੀ ਰਖੁੰਗਾ ਤੇ ਜਿਸਮ ਵੀ , ਆਪਣੇ ਵਾਤਸੇ , ਆਪਣੇ ਪਰਿਵਾਰ ਵਾਸਤੇ ਤੇ ਓਹਨਾ ਵਾਸਤੇ ਜਿੰਨਾ ਨੂੰ ਮੇਰੀ ਮੌਤ ਤੋਂ ਦੁੱਖ ਤੇ ਜੀਣ ਤੇ ਖੁਸ਼ੀ ਹੁੰਦੀ ਆ । ਵਾਅਦਾ ਰਿਹਾ ਤੇਰੇ ਨਾਲ ।।

ਲਿੱਖਤ - ਜੋਬਨ ਸਰਕਾਰੀਆ




34 views2 comments

Recent Posts

See All
bottom of page